ਪੰਜਾਬੀ ਕਹਾਣੀ ਸਿਰਜਣਹਾਰ - Punjabi Kahani Sirjanhaar - Gautam Kapil - Radio Haanji
Episode Ep 2807 6 min 6s

ਪੰਜਾਬੀ ਕਹਾਣੀ ਸਿਰਜਣਹਾਰ - Punjabi Kahani Sirjanhaar - Gautam Kapil - Radio Haanji

ਕਿਸੇ ਵੀ ਕਲਾ ਦੀ ਗੱਲ ਕਰੀਏ ਤਾਂ ਉਸਦਾ ਸਿਰਜਣਹਾਰ ਉਹ ਕਲਾਕਾਰ ਹੁੰਦਾ ਹੈ ਜੋ ਉਸਨੂੰ ਸਿਰਜਦਾ ਹੈ, ਉਸਨੂੰ ਬਣਾਉਂਦਾ ਹੈ, ਉਸਨੂੰ ਹੋਂਦ ਵਿੱਚ ਲੈ ਕੇ ਆਉਂਦਾ ਹੈ, ਕਲਾਕ੍ਰਿਤੀ ਜਿੰਨ੍ਹੀ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰੇਗੀ, ਉਸਦੀ ਬਣਾਵਟ ਓਨੀ ਜ਼ਿਆਦਾ ਸਵਾਲਾਂ ਦੇ ਘੇਰੇ ਵਿੱਚ ਆ ਜਾਵੇਗੀ, ਕਲਾਕਾਰ ਨੂੰ ਇਹ ਖ਼ਿਆਲ ਕਿਵੇਂ ਆਇਆ, ਉਸਨੇ ਇਸਨੂੰ ਕਿਵੇਂ ਬਣਾਇਆ, ਉਸਨੂੰ ਕਿੰਨ੍ਹਾਂ ਸਮਾਂ ਲੱਗਿਆ ਆਦਿ ਪਰ ਜਦੋਂ ਉਸ ਕਲਾਕਾਰ ਨੂੰ ਇਹ ਸਭ ਸਵਾਲਾਂ ਦੇ ਜਵਾਬ ਪੁਛੀਏ ਤਾਂ ਬਹੁਤ ਵਾਰੀ ਇੰਝ ਹੁੰਦਾ ਹੈ ਕਿ ਉਸ ਕੋਲ ਕੋਈ ਜਵਾਬ ਨਹੀਂ ਹੁੰਦਾ, ਹਰ ਕਲਾਕ੍ਰਿਤੀ ਇੱਕ ਖ਼ਿਆਲ ਤੋਂ ਜਨਮ ਲੈਂਦੀ ਹੈ, ਤੇ ਇਹ ਖ਼ਿਆਲ ਕਿਥੋਂ ਆਉਂਦਾ ਹੈ, ਇਹ ਇਕ ਰਹੱਸ ਹੈ, ਕੋਈ ਵੀ ਚੀਜ਼, ਇਨਸਾਨ, ਰੁੱਖ, ਪੌਦੇ, ਆਲਾ ਦੁਆਲਾ ਇਸ ਸੋਚ ਇਸ ਖ਼ਿਆਲ ਨੂੰ ਜਨਮ ਦੇ ਸਕਦਾ ਹੈ, ਹੋ ਸਕਦਾ ਹੈ ਕਿਸੇ ਛੈਅ ਨੂੰ ਅਸੀਂ ਸਾਲਾਂ ਤੋਂ ਵੇਖਦੇ ਆਏ ਹੋਈਏ ਪਰ ਕੋਈ ਵਿਚਾਰ ਨਾ ਔੜੇ ਪਰ ਫਿਰ ਕਿਸੇ ਦਿਨ ਅਚਾਨਕ ਏਨਾ ਪ੍ਰਭਾਵਸ਼ਾਲੀ ਵਿਚਾਰ ਜਾਂ ਨਿਰੀਖਣ ਦਿਮਾਗ ਵਿੱਚ ਜਨਮ ਲੈ ਲਵੇ ਜੋ ਆਉਣ ਵਾਲੇ ਸਮੇਂ ਵਿੱਚ ਕੁੱਝ ਨਵਾਂ ਬਣਾਉਣ ਦੀ ਤਾਕਤ ਰੱਖਦਾ ਹੋਵੇ, ਇਹ ਕੁੱਝ ਐਵੇਂ ਦੇ ਵਿਚਾਰ ਹਨ ਜਿੰਨ੍ਹਾ ਨੂੰ ਅਕਸਰ ਬਿਆਨ ਕਰਨਾ ਸ਼ਬਦਾਂ ਤੋਂ ਪਰੇ ਦੀ ਗੱਲ ਹੈ, ਅੱਜ ਦੀ ਕਹਾਣੀ ਵੀ 2 ਕਲਾਕਾਰਾਂ ਦੇ ਆਪਸੀ ਵਿਚਾਰ ਵਟਾਂਦਰੇ ਦੀ ਕਹਾਣੀ ਹੈ ਜੋ ਆਪੋ ਆਪਣੀ ਕਲਾ ਨੂੰ ਬਿਆਨ ਕਰਨ ਲਈ ਨਿਸ਼ਬਦ ਹਨ ਪਰ ਉਹਨਾਂ ਦੀਆਂ ਰਚਨਾਵਾਂ ਆਪਣੇ ਆਪ ਨੂੰ ਆਪ ਬਿਆਨ ਕਰਨ ਦੀ ਤਾਕਤ ਰੱਖਦੀਆਂ ਹਨ

Community discussion