ਕਹਾਣੀ - ਸੰਘਰਸ਼ - Punjabi Kahani Sanghrash - Vishal Vijay Singh - Radio Haanji
Episode Ep 2782 13 min 20s

ਕਹਾਣੀ - ਸੰਘਰਸ਼ - Punjabi Kahani Sanghrash - Vishal Vijay Singh - Radio Haanji

ਕਹਿੰਦੇ ਨੇ ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਂਅ ਹੈ, ਇਸ ਦੁਨੀਆ ਤੇ ਮੌਜੂਦ ਹਰ ਇਨਸਾਨ, ਜੀਵ ਜੰਤੂ, ਪੌਦੇ ਆਦਿ ਹਰ ਵੇਲੇ ਸੰਘਰਸ਼ ਦਾ ਸਾਹਮਣਾ ਕਰਦੇ ਹਨ, ਬਹੁਤ ਵਾਰੀ ਲਗਾਤਾਰ ਚੱਲਦੇ ਸੰਘਰਸ਼ ਬਾਰੇ ਸੋਚ ਕੇ ਅਸੀਂ ਬੇਚੈਨ ਹੋ ਜਾਂਦੇ ਹਾਂ, ਪ੍ਰੇਸ਼ਾਨ ਹੋ ਜਾਂਦੇ ਹਾਂ ਤੇ ਅੱਜ ਤੇ ਜ਼ਮਾਨੇ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਡਿਪ੍ਰੈਸ਼ਨ ਵਿੱਚ ਵੀ ਚਲੇ ਜਾਂਦੇ ਹਾਂ, ਪਰ ਜੇ ਇਸਦਾ ਦੂਜਾ ਪੱਖ ਵੇਖੀਏ ਤਾਂ ਸੰਘਰਸ਼ ਤੋਂ ਬਿਨ੍ਹਾਂ ਕੁੱਝ ਹਾਸਿਲ ਵੀ ਨਹੀਂ ਹੁੰਦਾ, ਇਨਸਾਨ ਦੀ ਸੋਚ, ਸੁਪਨਿਆਂ, ਖਾਹਿਸ਼ਾਂ ਅਤੇ ਉਹਨਾਂ ਨੂੰ ਹਕੀਕਤ ਵਿੱਚ ਬਦਲਣ ਲਈ ਸੰਘਰਸ਼ ਦੀ ਲੋੜ੍ਹ ਤਾਂ ਪੈਂਦੀ ਹੀ ਹੈ, ਜ਼ਿੰਦਗੀ ਇਸੇ ਤਰਾਂ ਚਲਦੀ ਹੈ, ਸੌਖੇ ਨਾ ਕਦੇ ਕੁੱਝ ਹਾਸਿਲ ਹੁੰਦਾ ਹੈ ਅਤੇ ਨਾ ਹੀ ਉਸਦਾ ਮਜਾ ਆਉਂਦਾ ਹੈ, ਜਦੋ ਇਨਸਾਨ ਨੇ ਪੂਰੇ ਸਿਰੜ ਨਾਲ ਮੇਹਨਤ ਕੀਤੀ ਹੋਵੇ, ਕਿਸੇ ਮੰਜ਼ਿਲ ਨੂੰ ਹਾਸਿਲ ਕਰਨ ਲਈ ਦਿਨ ਰਾਤ ਹੱਥ-ਪੈਰ ਮਾਰੇ ਹੋਣ, ਕਈ ਵਿਉਂਤਾਂ ਬਣਾਈਆਂ ਹੋਣ, ਕਈ ਵਾਰੀ ਫੇਲ ਹੋਇਆ ਹੋਵੇ ਤੇ ਫਿਰ ਜਾ ਕਈ ਜਦੋਂ ਸੁਪਨਿਆਂ ਦੀ ਪੂਰਤੀ ਹੁੰਦੀ ਹੈ ਤਾਂ ਉਹ ਮਜਾ ਹੀ ਵੱਖਰਾ ਹੈ, ਅੱਜ ਦੀ ਕਹਾਣੀ ਉਹਨਾਂ ਸਾਰੇ ਲੋਕਾਂ ਲਈ ਇੱਕ ਧਰਵਾਸ ਹੋ ਸਕਦੀ ਹੈ ਜੋ ਮਿਹਨਤ ਕਰ ਰਹੇ ਹਨ, ਖੱਪ ਰਹੇ ਹਨ, ਕਦੇ ਹਾਰ ਜਾਂਦੇ ਹਨ ਕਦੇ ਫਿਰ ਉੱਠ ਪੈਂਦੇ ਹਨ, ਉਹ ਸਭ ਲੋਕ ਜੋ ਲਗਾਤਾਰ ਆਪਣੀ ਚਾਲ ਚਲਦੇ ਜਾ ਰਹੇ ਹਨ, ਆਸ ਕਰਦੇ ਹਾਂ ਕਹਾਣੀ ਤੁਹਾਨੂੰ ਜਰੂਰ ਪਸੰਦ ਆਵੇਗੀ

You May Also Like

Community discussion