Children learn by trying, expect errors, respect efforts, and correct with warmth - Nani Ji
ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗ਼ਲਤੀਆਂ ਕਰਦੇ ਹਾਂ, ਬਚਪਨ ਤੋਂ ਲੈ ਕੇ ਬੁਢਾਪੇ ਤੱਕ ਗ਼ਲਤੀਆਂ ਦਾ ਇਹ ਸਿਲਸਿਲਾ ਚਲਦਾ ਰਹਿੰਦਾ ਹੈ, ਗ਼ਲਤੀਆਂ ਹੋਣਾ ਸੁਭਾਵਿਕ ਹੈ ਫਿਰ ਉਹ ਭਾਵੇਂ ਬੱਚੇ ਕਰਨ ਜਾਂ ਫਿਰ ਵੱਡੇ, ਪਰ ਅਕਸਰ ਅਸੀਂ ਆਪਣੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰਦੇ ਹਾਂ ਪਰ ਬੱਚਿਆਂ ਦੀਆਂ ਗ਼ਲਤੀਆਂ ਉੱਤੇ ਗੁੱਸਾ ਹੁੰਦੇ ਹਾਂ, ਉਹਨਾਂ ਨੂੰ ਸਮਝਾਉਣ ਦੀ ਬਜਾਇ ਅਕਸਰ ਅਸੀਂ ਉਹਨਾਂ ਨੂੰ ਤਾਨ੍ਹੇ ਮਾਰਦੇ ਹਾਂ ਅਤੇ ਦੂਜੇ ਬੱਚਿਆਂ ਨਾਲ ਉਹਨਾਂ ਦਾ ਮੁਕਾਬਲਾ ਕਰਦੇ ਹਾਂ, ਕਿ ਜਿਵੇਂ ਤੈਨੂੰ ਸਮਝ ਨਹੀਂ ਆਉਂਦੀ, ਤੇਰਾ ਦਿਮਾਗ ਮੋਟਾ ਆ, ਫਲਾਣਿਆਂ ਦਾ ਬੱਚਾ ਵੇਖ ਕਿੰਨ੍ਹਾਂ ਸਿਆਣਾ ਅਤੇ ਸਮਝਦਾ ਆ, ਤੇਰੀ ਉਮਰ ਚ ਅਸੀਂ ਇੰਞ ਕਰਦੇ ਸੀ, ਉਞ ਕਰਦੇ ਸੀ, ਵਗੈਰਾ ਵਗੈਰਾ ਪਰ ਇਹ ਵਤੀਰਾ ਬਹੁਤ ਗ਼ਲਤ ਹੈ ਅਤੇ ਗੈਰ ਕੁਦਰਤੀ ਹੈ, ਕਿਉਂਕਿ ਪਹਿਲੀ ਗੱਲ ਤਾਂ ਹਰ ਇਨਸਾਨ ਹਰ ਬੱਚਾ ਅਲੱਗ ਹੈ, ਹਰ ਕਿਸੇ ਦਾ ਦਿਮਾਗ ਅਲੱਗ ਹੈ, ਦੂਜਾ ਗ਼ਲਤੀਆਂ ਹੋਣਾ ਸਾਡੀ ਹੋਂਦ ਅਤੇ ਤਰੱਕੀ ਦਾ ਕਾਰਣ ਹਨ, ਜੇਕਰ ਕਿਸੇ ਨੇ ਕਦੇ ਕੋਈ ਗ਼ਲਤੀ ਨਹੀਂ ਕੀਤੀ ਤਾਂ ਇਸਦਾ ਮਤਲਬ ਕਿ ਉਸਨੇ ਕੋਈ ਕੰਮ ਵੀ ਨਹੀਂ ਕੀਤਾ ਜੇਕਰ ਤੁਹਾਡਾ ਬੱਚਾ ਗ਼ਲਤੀਆਂ ਕਰਦਾ ਹੈ ਤਾਂ ਬਤੌਰ ਮਾਪੇ ਜਾਂ ਗਾਈਡ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਗ਼ਲਤੀਆਂ ਨੂੰ ਸਮਝੀਏ, ਉਹਨਾਂ ਗ਼ਲਤੀਆਂ ਨੂੰ ਸਹੀ ਕਰਨ ਲਈ ਬੱਚੇ ਨੂੰ ਸਹੀ ਰਾਹ ਦੱਸੀਏ ਅਤੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਓਹਨਾ ਨੂੰ ਸਹੀ ਅਤੇ ਗ਼ਲਤ ਬਾਰੇ ਸਮਝਾਈਏ, ਗ਼ਲਤੀ ਕਰਨ ਤੋਂ ਬਾਅਦ ਦਿਮਾਗ ਹਮੇਸ਼ਾਂ ਨਿਰਾਸ਼ਾ ਅਤੇ ਸ਼ਰਮਸਾਰ ਮਹਿਸੂਸ ਕਰਦਾ ਹੈ, ਜਿਸ ਕਾਰਨ ਬੱਚਾ ਅੱਗੇ ਤੋਂ ਕੋਈ ਕੰਮ ਕਰਨ ਤੋਂ ਝੱਕ ਜਾਵੇਗਾ ਅਤੇ ਕੁੱਝ ਵੀ ਨਵਾਂ ਨਹੀਂ ਕਰੇਗਾ, ਜੋ ਕਿ ਬੱਚੇ ਦੀ ਪੂਰੀ ਜ਼ਿੰਦਗੀ ਉੱਤੇ ਪ੍ਰਭਾਵ ਪਾ ਸਕਦਾ ਹੈ, ਇਸ ਲਈ ਬੱਚੇ ਨੂੰ ਸਮਝੋ ਅਤੇ ਸਹੀ ਤਰੀਕੇ ਨਾਲ ਸਮਝਾਓ...
You May Also Like

Motivational Speeches
Motivationly

Shimon Davis
Shimon Davis

We learn Italian step by step | Impariamo l'italiano piano piano
Myra | The Learn Italian Network

Easy Mandarin News | Learn Chinese with Daily News
Easy Mandarin News

STOPTIME: Live in the Moment.
Lisa Hopkins, Wide Open Stages

Grasshopper Notes Podcast
John Morgan

Existential Stoic Podcast
Danny & Randy

Inside Islam
Inside Islam Podcast

Fethullah Gülen Sohbetleri
Yavuz Turan

リセマム 最新教育情報
株式会社イード
Community discussion