27 Jan, World NEWS - Ranjodh Singh - Radio Haanji
Episode

27 Jan, World NEWS - Ranjodh Singh - Radio Haanji

ਅਮਰੀਕਾ ਵਿੱਚ ਗੈਰ-ਕਾਨੂੰਨੀ ਪਰਵਾਸੀਆਂ ਦੇ ਨਿਕਾਲੇ ਲਈ ਨਵੀਂ ਰਣਨੀਤੀ ਤਹਿਤ, ਰਾਸ਼ਟਰਪਤੀ ਡੋਨਲਡ ਟਰੰਪ ਨੇ ਸਿਰਫ਼ ਚਾਰ ਦਿਨਾਂ ਦੇ ਅੰਦਰ ਗਰੰਭੀਰ ਕਦਮ ਚੁੱਕਦੇ ਹੋਏ, ਫੌਜੀ ਜਹਾਜ਼ਾਂ ਦੇ ਜ਼ਰੀਏ ਦੇਸ਼ ਨਿਕਾਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰੱਖਿਆ ਵਿਭਾਗ ਮੁਤਾਬਕ, ਦੋ ਫੌਜੀ ਜਹਾਜ਼ ਗੁਆਟੇਮਾਲਾ ਲਈ ਨਿਕਲ ਚੁੱਕੇ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਦੱਸਿਆ ਕਿ ਸਰਹੱਦੀ ਨੀਤੀਆਂ ਕਾਰਨ ਹੁਣ ਤੱਕ 538 ਗੈਰ-ਕਾਨੂੰਨੀ ਪਰਵਾਸੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਇਹ ਪਹਿਲੀ ਵਾਰ ਹੈ ਕਿ ਸਾਬਕਾ ਰਾਸ਼ਟਰਪਤੀ ਡਵਾਈਟ ਆਈਜ਼ਨਹਾਵਰ ਦੇ ਸਮੇਂ ਤੋਂ ਬਾਅਦ ਫੌਜੀ ਜਹਾਜ਼ਾਂ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਟਰੰਪ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ‘‘ਦੇਸ਼ ਨਿਕਾਲੇ ਦੇ ਕਦਮ ਸ਼ੁਰੂ ਹੋ ਗਏ ਹਨ। ਜੇਕਰ ਤੁਸੀਂ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਦਾਖਲ ਹੁੰਦੇ ਹੋ, ਤਾਂ ਤੁਹਾਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।’’ ਉਨ੍ਹਾਂ ਉੱਤਰੀ ਕੈਰੋਲਾਈਨਾ ਵਿੱਚ ਕਿਹਾ ਕਿ ਦੇਸ਼ ਨਿਕਾਲੇ ਦਾ ਅਮਲ ਬਹੁਤ ਸਫ਼ਲਤਾ ਨਾਲ ਚੱਲ ਰਿਹਾ ਹੈ। ਇਸ ਪ੍ਰਕਿਰਿਆ ਵਿੱਚ ਖ਼ਤਰਨਾਕ ਅਪਰਾਧੀਆਂ ਨੂੰ ਅਮਰੀਕਾ ਤੋਂ ਕੱਢਣ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਦੌਰਾਨ, ਕਾਂਗਰਸਮੈਨ ਗੇਬ ਵਾਸਕੁਏਜ਼ ਨੇ ਚੇਤਾਵਨੀ ਦਿੱਤੀ ਕਿ ਵੱਡੇ ਪੱਧਰ ’ਤੇ ਨਿਕਾਲੇ ਕਾਰਨ ਅਰਥਚਾਰਾ ਅਤੇ ਸਮਾਜ ਨੂੰ ਨੁਕਸਾਨ ਪਹੁੰਚ ਸਕਦਾ ਹੈ।

You May Also Like

Community discussion