27 Jan, Australia NEWS - Gautam Kapil - Radio Haanji
Episode

27 Jan, Australia NEWS - Gautam Kapil - Radio Haanji

Australia Day ਮੌਕੇ 732 ਲੋਕਾਂ ਨੂੰ ਵੱਖੋ ਵੱਖ ਕੈਟਾਗਰੀ ਦੇ ਨਾਗਰਿਕ ਸਨਮਾਨ ਦਿੱਤੇ ਗਏ। ਇਸ ਵਿੱਚ ਮੁੰਬਈ ਵਿੱਚ ਜਨਮੀ IIT ਕਾਨਪੁਰ ਤੋਂ ਇੰਜੀਨੀਅਰ ਬਣੀ ਵੀਨਾ ਸਹਿਜਵਾਲਾ ਨੂੰ Officer of the Order of Australia ਯਾਨੀ AO ਦੇ ਨਾਲ ਨਿਵਾਜਿਆ ਗਿਆ। ਇਸ category ਵਿੱਚ ਵਿਗਿਆਨੀ, ਇੰਜੀਨੀਅਰ ਅਤੇ recycling science ਵਿੱਚ ਯੋਗਦਾਨ ਪਾਉਣ ਵਾਲੀ ਸਿਡਨੀ ਦੀ Dr. Veena ਸਣੇ ਕੁੱਲ 23 ਲੋਕ ਸਨ। ਇਸ ਤੋਂ ਇਲਾਵਾ 10 ਸਾਲ ਪਹਿਲਾਂ Australia’s Got Talent ਸ਼ੋਅ ਰਾਹੀਂ ਮਸ਼ਹੂਰ ਹੋਈ ਪੰਜਾਬੀ ਮੂਲ ਦੀ ਸੁਖਜੀਤ ਕੌਰ ਖਾਲਸਾ ਨੂੰ OAM ਨਾਲ ਸਨਮਾਨਿਆ ਗਿਆ। Medal of the Order of Australia ਯਾਨੀ OAM ਪਰਥ ਦੀ ਸੁਖਜੀਤ ਕੌਰ ਨੂੰ performing arts ਵਿੱਚ ਵਿਲੱਖਣ ਪਛਾਣ ਕਰਕੇ ਦਿੱਤਾ ਗਿਆ। ਹੋਰਨਾ ਤੋਂ ਇਲਾਵਾ Melbourne ਤੋਂ community volunteer ਡਾ. ਸੁਨੀਲਾ ਸ੍ਰੀਵਾਸਤਵ ਅਤੇ ਐਡੀਲੇਡ ਤੋਂ urologist ਡਾ. ਸਾਮੰਥਾ ਪਿੱਲੈ ਨੂੰ OAM ਨਾਲ ਸਨਮਾਨਿਤ ਕੀਤਾ ਗਿਆ।

Community discussion