26 Feb, Australia NEWS - Gautam Kapil - Radio Haanji
ਨਾਮ- Peter Dutton, ਉਮਰ- 55 ਸਾਲ, ਅਹੁਦਾ- ਪ੍ਰਮੁੱਖ ਵਿਰੋਧੀ ਧਿਰ ਨੇਤਾ (ਮਈ 2022 ਤੋਂ), ਅਤੇ Liberal Party ਦੇ ਆਗੂ, ਤਨਖਾਹ - $432,239 ਡਾਲਰ। ਪਿਛਲੇ 35 ਸਾਲਾਂ ਵਿੱਚ $30 ਮਿਲੀਅਨ ਡਾਲਰ ਦੀਆਂ ਆਸਟ੍ਰੇਲੀਆ ਭਰ ਵਿੱਚ 26 ਜਾਇਦਾਦਾਂ। The Age ਨਾਮ ਦੇ ਅਖਬਾਰ ਦੀ ਤਰਫੋਂ Dutton ਦੀ ਬੇਸ਼ੁਮਾਰ ਪ੍ਰਾਪਰਟੀ ਬਾਰੇ ਇਹ ਰਿਪੋਰਟ ਪ੍ਰਕਾਸ਼ਤ ਕੀਤੀ ਗਈ ਹੈ। ਪਿਛਲੇ ਸਾਲ ਜਦੋਂ ਪ੍ਰਧਾਨ ਮੰਤਰੀ ਨੇ $4.3 ਮਿਲੀਅਨ ਡਾਲਰ ਦੀ ਕੀਮਤ ਦਾ ਘਰ ਖਰੀਦਿਆ ਸੀ, ਤਾਂ ਸਣੇ Peter Dutton ਪੂਰੀ ਵਿਰੋਧੀ ਧਿਰ ਨੇ ਜੰਮ ਕੇ ਉਹਨਾਂ ਦੀ ਮੁਖ਼ਾਲਫਤ ਕੀਤੀ ਸੀ। ਅਜਿਹੇ ਵਿੱਚ ਹੁਣ Dutton ਜੋ ਖੁਦ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ, ਕਿਹਾ ਜਾ ਰਿਹਾ ਹੈ, ਕਿ ਉਹ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਸਭ ਤੋਂ ਅਮੀਰ ਦਾਅਵੇਦਾਰ ਹਨ। Dutton ਦੇ ਪਰਿਵਾਰ ਦੇ ਨਾਮ 'ਤੇ ਇੱਕ shopping plaza ਵੀ ਹੈ। ਖ਼ਬਰ ਅਨੁਸਾਰ ਉਹਨਾਂ ਨੇ ਆਪਣੀ ਪਹਿਲੀ property 19 ਸਾਲ ਦੀ ਉਮਰ ਵਿੱਚ ਖਰੀਦੀ ਸੀ। ਪਹਿਲਾ ਘਰ Yeronga (ਬ੍ਰਿਸਬੇਨ) ਵਿੱਚ 1990 ਦੌਰਾਨ $93,000 ਡਾਲਰ ਦਾ ਖਰੀਦਿਆ ਅਤੇ ਦੋ ਸਾਲ ਮਗਰੋਂ $116,500 ਡਾਲਰ ਦਾ ਵੇਚ ਛੱਡਿਆ।ਸਾਲ 2021 ਵਿੱਚ ਪਰਿਵਾਰਕ ਜਾਇਦਾਦ ਦੇ ਨਾਮ 'ਤੇ Gold Coast ਵਿੱਚ $6 ਮਿਲੀਅਨ ਡਾਲਰ ਦਾ ਖਰੀਦਿਆ ਘਰ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ Dutton ਨੇ ਅਗਸਤ 2020 ਵਿੱਚ ਆਪਣੇ ਆਪਣੇ ਨਾਮ 'ਤੇ Queensland ਦੇ Dayboro ਵਿੱਚ $2.1 ਮਿਲੀਅਨ ਡਾਲਰ ਦਾ 68 ਏਕੜ ਫਾਰਮ ਹਾਊਸ ਵੀ ਖਰੀਦਿਆ। ਅਜਿਹੀਆਂ properties ਦੀ ਫਹਿਰਿਸਤ ਬੜੀ ਲੰਮੀ ਹੈ।ਅਖਬਾਰ ਨੇ Dutton ਦੇ ਸਿਆਸੀ ਸਫਰ ਦੌਰਾਨ ਰਾਤੋ ਰਾਤ ਅਮੀਰ ਹੋਣ ਦੀ ਕਹਾਣੀ 'ਤੇ ਵੀ ਸਵਾਲ ਚੁੱਕੇ ਹਨ। ਸਵਾਲ ਹੈ ਕਿ ਇੱਕ bricklayer ਦਾ ਮੁੰਡਾ ਜੋ ਪੁਲਿਸ ਦੀ ਨੌਕਰੀ ਤੋਂ ਸ਼ੁਰੂਆਤ ਕਰਦਾ ਹੈ, ਉਹ ਏਨੀ ਛੇਤੀ ਕਰੋਡ਼ਾਂ ਦੀ properties ਦਾ ਮਾਲਕ ਕਿਵੇਂ ਬਣ ਬੈਠਿਆ।
You May Also Like

Shimon Davis
Shimon Davis

We learn Italian step by step | Impariamo l'italiano piano piano
Myra | The Learn Italian Network

Easy Mandarin News | Learn Chinese with Daily News
Easy Mandarin News

STOPTIME: Live in the Moment.
Lisa Hopkins, Wide Open Stages

Grasshopper Notes Podcast
John Morgan

Existential Stoic Podcast
Danny & Randy

Inside Islam
Inside Islam Podcast

Fethullah Gülen Sohbetleri
Yavuz Turan

リセマム 最新教育情報
株式会社イード

Bishop TD Jakes Sermons
Word Life
Community discussion