19 Feb, Australia NEWS - Gautam Kapil - Radio Haanji
Episode

19 Feb, Australia NEWS - Gautam Kapil - Radio Haanji

NSW ਵਿੱਚ ਟ੍ਰੇਨਾਂ ਦੇ ਡਰਾਈਵਰਾਂ ਦੀ ਹੜਤਾਲ ਅਤੇ ਖੱਜਲ ਖੁਆਰੀ ਕਰਕੇ ਸੂਬੇ ਦੇ ਵੋਟਰਾਂ ਦਾ ਗੁੱਸਾ ਫੈਡਰਲ ਚੋਣਾਂ ਵਿੱਚ ਨਿਕਲ ਸਕਦਾ ਹੈ। ਆਖਿਰ ਪ੍ਰਧਾਨ ਮੰਤਰੀ Anthony Albanese ਨੂੰ ਦਖਲ ਦੇਣ ਦੀ ਮੰਗ ਵਧਦੀ ਜਾ ਰਹੀ ਹੈ। ਅੱਜ ਯਾਨੀ ਬੁੱਧਵਾਰ ਦੇ ਦਿਨ ਵੀ 147 ਟ੍ਰੇਨ ਡ੍ਰਾਈਵਰ ਅਤੇ ਗਾਰਡ ਡਿਊਟੀ 'ਤੇ ਨਹੀਂ ਪਹੁੰਚੇ। ਸ਼ੁੱਕਰਵਾਰ ਦੇ ਦਿਨ ਤੋਂ ਹੀ ਅਜਿਹੇ ਹਾਲਾਤ ਬਣ ਰਹੇ ਹਨ, ਕਿ ਨਿੱਤ ਰੋਜ਼ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ। ਯੂਨੀਅਨ ਯਾਨੀ RTBU ਕਰਮਚਾਰੀਆਂ ਲਈ 32 ਫੀਸਦ ਤਨਖਾਹਾਂ ਵਧਾਉਣ ਦੀ ਮੰਗ 'ਤੇ ਬਜਿੱਦ ਹੈ, ਜਦਕਿ ਸਰਕਾਰ ਮੁਤਾਬਕ ਇਸ ਨਾਲ ਖਜ਼ਾਨੇ 'ਤੇ ਬੋਝ ਵਧੇਗਾ।

Community discussion