03 Feb, Australia NEWS - Gautam Kapil - Radio Haanji
ਐਤਵਾਰ ਦੀ ਸ਼ਾਮ ਸਿਡਨੀ ਵਿੱਚ ਇੱਕ ਫੰਡ ਇਕੱਠਾ ਕਰਨ ਵਾਲੇ ਡਿਨਰ ਪ੍ਰੋਗਰਾਮ ਦੌਰਾਨ ਫੈਡਰਲ ਵਿਰੋਧੀ ਧਿਰ ਨੇਤਾ ਨੇ 'ਅਮੀਰ ਲੋਕਾਂ' ਦਾ ਧਿਆਨ ਆਪਣੇ ਵੱਲ ਖਿੱਚਿਆ। Peter Dutton ਨੇ ਟਿੱਪਣੀ ਕੀਤੀ ਕਿ ਜੇਕਰ ਇਸ ਸਾਲ ਫੈਡਰਲ ਚੋਣਾਂ ਵਿੱਚ ਉਹਨਾਂ ਦੀ ਪਾਰਟੀ ਜਿੱਤ ਕੇ ਸਰਕਾਰ ਬਣਾਉਂਦੀ ਹੈ ਤਾਂ Julia Gillard ਦੀ ਸਰਕਾਰ ਵੇਲੇ ਸ਼ੁਰੂ ਕੀਤਾ Investor Visa ਫਿਰ ਤੋਂ ਲਿਆਂਦਾ ਜਾ ਸਕਦਾ ਹੈ। ਅਸਲ ਵਿੱਚ $5 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਆਸਟ੍ਰੇਲੀਆ ਵਿੱਚ ਕੁਝ ਸ਼ਰਤਾਂ ਦੇ ਨਾਲ ਬਿਨਾਂ ਕਿਸੇ ਉਮਰ ਦੀ ਸੀਮਾ ਤੋਂ ਇਹ ਵੀਜ਼ਾ ਹਾਸਲ ਹੋ ਜਾਂਦਾ ਸੀ, ਜਿਸਨੂੰ Anthony Albanese ਸਰਕਾਰ ਨੇ ਬੰਦ ਕਰ ਦਿੱਤਾ ਸੀ। ਇਹ ਗੱਲ Dutton ਨੇ ਓਦੋਂ ਰੱਖੀ ਜਦੋਂ ਉਹ ਸਿਡਨੀ ਦੀ ਇੱਕ marginal ਸੀਟ Bennelong ਤੋਂ ਆਪਣੀ Liberal Party ਦੇ ਉਮੀਦਵਾਰ Scott Yung ਦੇ ਹੱਕ ਵਿੱਚ ਰੱਖੇ ਇੱਕ fund-raiser ਡਿਨਰ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ। ਦੱਸਿਆ ਜਾ ਰਿਹਾ ਸੀ, ਕਿ ਇਸ ਖ਼ਾਸ ਦਾਅਵਤ ਦੀ ਟਿਕਟ $10,000 ਡਾਲਰ ਸੀ। ਆਮ ਤੌਰ 'ਤੇ ਆਸਟ੍ਰੇਲੀਆ ਦੇ ਸਾਧਾਰਨ ਵੀਜ਼ਾ ਪ੍ਰੋਗਰਾਮਾਂ ਦੀ ਆਲੋਚਨਾ ਕਰਨ ਵਾਲੇ Peter Dutton ਦੀ ਇਸ visa ਰਾਹੀਂ ਅਮੀਰ ਏਸ਼ੀਆਈ ਖ਼ਾਸ ਤੌਰ 'ਤੇ ਚੀਨੀ ਮੂਲ ਦੇ ਲੋਕਾਂ ਆਸਟ੍ਰੇਲੀਆ ਵੱਲ ਆਕਰਸ਼ਿਤ ਕਰਨ ਦੀ ਸਕੀਮ ਹੋ ਸਕਦੀ ਹੈ।
You May Also Like

sarah marie anderson's podcast
sarah marie anderson

Motivational Speeches
Motivationly

Shimon Davis
Shimon Davis

We learn Italian step by step | Impariamo l'italiano piano piano
Myra | The Learn Italian Network

Easy Mandarin News | Learn Chinese with Daily News
Easy Mandarin News

STOPTIME: Live in the Moment.
Lisa Hopkins, Wide Open Stages

Grasshopper Notes Podcast
John Morgan

Existential Stoic Podcast
Danny & Randy

Inside Islam
Inside Islam Podcast

Fethullah Gülen Sohbetleri
Yavuz Turan
Community discussion