ਬੱਚੇ ਜਦੋਂ ਨਿੱਕੇ ਹੁੰਦੇ ਹਨ ਤਾਂ ਬਾਪ ਅਕਸਰ ਬੱਚਿਆਂ ਨੂੰ ਡਾਂਟਦੇ ਹਨ ਅਤੇ ਕਈ ਵਾਰੀ ਕੁੱਟ ਵੀ ਦੇਂਦੇ ਹਨ ਅਤੇ ਬੱਚੇ ਬਾਅਦ ਦੇ ਇਸ ਸੁਭਾਅ ਤੋਂ ਡਰਦੇ ਹਨ ਜੋ ਡਰ ਲਗਭਗ ਸਾਰੀ ਜ਼ਿੰਦਗੀ ਬਣਿਆ ਰਹਿੰਦਾ ਹੈ, ਨਿੱਕੇ ਹੁੰਦਾ ਡਰ ਭਾਵਨਾ ਜਿਆਦਾ ਹੁੰਦੀ ਹੈ ਕਿਉਕਿ ਬੱਚੇ ਨੂੰ ਏਨੀ ਸਮਝ ਨਹੀਂ ਹੁੰਦੀ ਕਿ ਬਾਪ ਦੀ ਡਾਂਟ ਉਸ ਲਈ ਕਿੰਨੀ ਜਰੂਰੀ ਹੈ ਅਤੇ ਬਾਪ ਸਾਨੂੰ ਗ਼ਲਤ ਪਾਸੇ ਮੁੜਣ ਤੋਂ ਰੋਕਣ ਲਈ ਡਾਂਟਦਾ ਹੈ, ਪਰ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਤਾਂ ਇਹ ਸਮਝ ਆਉਣ ਲਗਦੀ ਹੈ ਕਿ ਇਹ ਡਾਂਟ ਫਿਟਕਾਰ ਅਤੇ ਕਦੇ ਕਤਾਈਂ ਕੁੱਟ ਬਹੁਤ ਜਰੂਰੀ ਸੀ ਅਤੇ ਹੈ, ਅੱਜ ਦੀ ਕਹਾਣੀ ਪਿਓ ਪੁੱਤ ਤੇ ਅਜਿਹੇ ਹੀ ਰਿਸ਼ਤੇ ਨੂੰ ਬਿਆਨ ਕਰਦੀ ਹੈ ਜਿਸ ਵਿੱਚ ਪੁੱਤ ਭਾਵੇਂ ਜਿੱਡਾ ਮਰਜੀ ਵੱਡਾ ਹੋ ਜਾਵੇ ਗ਼ਲਤੀ ਕਰਨ ਤੇ ਪਿਓ ਦੀ ਡਾਂਟ-ਫਿਟਕਾਰ ਅਤੇ ਕੁੱਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ